ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ
ਗੁਰੂ ਰੁੱਸ ਜਾਵੇ ਵਡਿਆਂਈਆਂ ਰੁੱਸ ਜਾਂਦੀਆਂ
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁਸ ਜਾਂਦੀਆਂ
ਮਾਪਿਆਂ ਦਾ ਦਿਲ ਨਾ ਦੁਖਾਏਓ ਸੋਹਣੇਓ
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
ਗੁਰੂ ਦੀ, ਗਰੀਬ ਦੀ, ਕਿਸੇ ਬਦਨਸੀਬ ਦੀ
ਮੂੰਹੋ ਬਦਦੁਆ ਨਾ ਕਢਾਏਓ ਸੋਹਣੇਓ ,
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
ਦੁਨੀਆ ਦਾ ਹਰ ਰਿਸ਼ਤਾ ਮਾਂ ਦਿਆਂ ਪੈਰਾਂ ਸਦਕੇ ਹੈ
ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ
ਸੱਭ ਦਾ ਭਲਾ ਤਾਂ ਇੱਕ ਦੂਜੇ ਦੀਆਂ ਖੈਰਾਂ ਸਦਕੇ ਹੈ
ਖੈਰਾਂ ਵਿੱਚ ਜ਼ਹਿਰਾਂ ਨਾ ਮਿਲਿਆਓ ਸੋਹਣੇਓ
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
ਪ੍ਰਥਮ ਭਗੋਤੀ ਪਹਿਲੀ ਪੂਜਾ ਮਾਂ ਦੀ ਹੁੰਦੀ ਏ
ਦੂਜੀ ਪੂਜਾ ਗੁਰੂ ਜਨਾ ਦੇ ਥਾਂ ਦੀ ਹੁੰਦੀ ਏ
ਫਿਰ ਮਰ ਜਾਣਿਆ ਮਾਨਾ ਰੱਬ ਦੇ ਨਾਂ ਦੀ ਹੁੰਦੀ ਏ
ਰੱਬ ਦਾ ਮਜ਼ਾਕ ਨਾ ਉਡਾਏਓ ਸੋਹਣੇਓ
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
Sunday, November 9, 2008
Subscribe to:
Post Comments (Atom)
No comments:
Post a Comment