Saturday, November 1, 2008

RaHe MiTtrAn Di ChRdI kLa


ਨਾ ਹੀ ਵਿਸਕੀ ਨਾ ਹੀ ਸੂਟੇ,ਪਰ ਲਈਦੇ ਸਵਰਗ ਦੇ ਝੂਟੇ,
ਦੂਰ ਹੋ ਕੇ ਲੰਘੇ ਚੰਦਰੀ ਬਲਾ,ਰਹੇ ਮਿੱਤਰਾਂ ਦੀ ਚੜਦੀ ਕਲਾ.
.ਰਹੇ ਮਿੱਤਰਾਂ ਦੀ ਚੜਦੀ ਕਲਾ..
ਕਿਧਰੇ ਲੈਂਡ-ਕਰੂਜ਼ਰ ਘੁੰਮਦੀ, ਜੁੱਤੀ ਕੱਢਵੀਂ ਚਾਦਰਾ ਚੁੰਮਦੀ,
ਰੱਖ ਲਏ ਪਿੰਡ ਤੋਂ ਬਾਹਰ ਡੇਰੇ, ਓਏ ਅਸੀਂ ਘੁੰਮੀਏ ਸ਼ਾਮ-ਸਵੇਰੇ,
ਪਰ ਰਹੀਏ ਵਿੱਚ ਰੱਬ ਦੀ ਰਜ਼ਾ,ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..
ਵੈਰੀ ਆਵੇ ਵੈਰ ਭੁਲਾ ਕਿ, ਤੇ ਉਹਨੂੰ ਮਿਲੀਏ ਗਲ ਨਾਲ ਲਾ ਕੇ,
ਗੋਰੇ ਆਣ ਵਲੈਤੋਂ ਖੰਘੇ, ਤਾਂ ਗਏ ਭਗਤ ਸਿੰਘ ਤੋਂ ਟੰਗੇ,
ਕਿਵੇਂ ਜਾਵੇ ਕੋਈ ਹੁਕਮ ਚਲਾ,ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..
ਰਫਲਾਂ, ਪਿਸਟਲ, ਘੋੜ-ਸਵਾਰੀ, ਓ ਸਾਡੀ ਨਿੱਤ ਦੀ ਮੋਤ ਨਾਲ ਯਾਰੀ,
ਚੜ ਗਈ ਰੱਬ ਦੀ ਨਾਮ ਖੁਮਾਰੀ, ਇਹ ਚੰਦਰੀ ਦੁਨਿਆਂ ਮਨੋ ਵਿਸਾਰੀ,
"ਸਿੱਪੀ" ਮੰਗੇ ਸਰਬੱਤ ਦਾ ਭਲਾ,ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..

No comments: