ਜੱਗ ਭਾਂਤ-ਭਾਂਤ ਦੀ ਮੰਡੀ,
ਦੁਨੀਆਂ ਭੇਦ-ਭਾਵ ਵਿੱਚ ਵੰਡੀ..
ਐਥੇ ਬੇਇਮਾਨੀ ਦੀ ਝੰਡੀ,
ਕੁਲਫ਼ੀ-ਗਰਮ ਜਲੇਭੀ-ਠੰਡੀ..
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..
ਐਥੇ ਨਾਂ ਕੋਈ ਸਖਾ-ਸਹੇਲਾ ਏ,
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ..
ਰੱਬ ਬਣ ਗਿਆ ਪੈਸਾ-ਧੇਲਾ ਏ,
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ..
ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..
ਜੋ 1947 ਵਿੱਚ ਉਜਾੜ੍ਹੇ,ਅੱਲ੍ਹੇ-ਜ਼ਖਮ ਅਜੇ ਸੀ ਸਾਰੇ..
ਸਾਕੇ ਹੋ ਗਏ ਨੀਲੇ-ਤਾਰੇ,ਦੰਗੇ ਵਿੱਚ 1984 ਭਾਰੇ..
ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..
ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,ਛਿਪਦੇ ਨੂੰ ਪਿੱਠ ਦਿਖਾਉਂਦੀ ਏ..
ਮਰਿਆਂ ਨੂੰ ਤਗਮੇ ਲਗਾਉਂਦੀ ਏ,ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ..
ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..
Monday, December 8, 2008
Subscribe to:
Post Comments (Atom)
No comments:
Post a Comment