Monday, November 3, 2008

ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

No comments: