Monday, November 3, 2008

ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|


ਦਿਲ ਯਾਰੋ ਰਹਿੰਦਾ ਸਦਾ ਹੋਕੇ ਭਰਦਾ,
ਚੇਤਾ ਪਰਦੇਸੀਆਂ ਨੂੰ ਆਵੇ ਘਰ ਦਾ ,
ਗੂੜ ਪਾ ਕੇ ਕੱਢੀ ਹੋਈ ਸ਼ਰਾਬ ਮੰਗੀਏ ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ |

ਸਿਰ ਉਤੇ ਸ਼ਾਂ ਜਿੱਨੇ ਮਾਣੀ ਗੁਰਾਂ ਦੀ,
ਤੜਕੇ ਪੰਜਾਬ ਪੜੇ ਬਾਣੀ ਗੁਰਾਂ ਦੀ ,
ਚਿੜੀ ਚੁੱਗ ਖੇਤਾਂ ਵੱਲ ਚੋਗਾ ਚਲੀਆਂ,
ਗਾਉਦੀਆਂ ਰਾਹਾਂ ਚੱ ਸਦਾ ਰਹਿਣ ਟਲੀਆਂ,
ਚਾਟੀਆਂ ਦੇ ਵਿੱਚ ਘੁਮੱਣ ਮਦਾਣੀਆਂ ,
ਰੋਣਕਾਂ ਦੀ ਰੱਬ ਤੋ ਕਿਤਾਬ ਮੰਗੀਏ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|

ਸੋਓਣ ਦਾ ਮਹੀਨਾ ਹੋਵੇ, ਤੀਜ ਤੀਆਂ ਦੀ,
ਅੰਬਰਾ ਨੂੰ ਪੀੰਘ ਸ਼ੂਹੇ ਨੂਹਾਂ ਧੀਆਂ ਦੀ,
ਗਿੱਦੇ ਵਿੱਚ ਨੱਚਣ ਸੌਕੀਣ ਨਾਰੀਆਂ,
ਉਡਣ ਪਰਾਦੇਂ ਗੁਤਾਂ ਲਾਣ ਤਾਰੀਆਂ,
ਚੋਬਰਾਂ ਚੱ ਮਹਿਕਦਾ ਗੁਲਾਬ ਮੰਗੀਏ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|

ਬੜਾ ਚਿੱਤ ਕਰਦਾ ਏ ਮੇਰਾ ਭਰੋਂ ਦਾ,
ਹੇਵੇ ਰੋਟੀ ਮੱਕੀ ਦੀ ਤੇ ਸਾਗ ਸਰੋਂ ਦਾ ,
ਮੱਖਣ ਦਾ ਪੇੜਾ ਹੋਵੇ ਸ਼ੱਨਾ ਲੱਸੀ ਦਾ,
ਆਊਦਾਂ ਏ ਸਵਾਦ ਪੀ ਕੇ ਲੱਸੀ ਦਾ,
ਵੱਡਾ ਵੀਰਾ ਹੋਵੇ ਭਾਬੀ ਸ਼ੇੜਦਾ ,
ਕਦੇ ਨਾ ਸ਼ਰੀਕੇ ਤੋਂ ਜਵਾਬ ਮੰਗੀਏ,
ਅਸੀਂ ਸਦਾ ਸੁਖੀ ਵਸਦਾ ਪੰਜਾਬ ਮੰਗੀਏ|

No comments: