ਬੁਢੀ ਬੇਬੇ ਪੰਜਾਬ 'ਚ ਆਈ
ਕਰੇ ਕਨੇਡਾ ਦੀਆ ਸਿਫਤਾਂ
ਜਦ ਪੁੱਛਿਆ ਰਿਚਮੰਡ ਖੇਤਾਂ ਵਿੱਚ ਜਾ ਕੇ
ਬੇਬੇ ਕਹਿੰਦੀ ਮਾਰ ਲਈ ਮੈਂ ਬਿਪਤਾਂ
ਵਿੱਚ ਪੰਜਾਬੇ ਬੇਬੇ ਦੇ ਨੌਕਰ ਚਾਕਰ ਸੀ ਦੁਆਲੇ ਰਹਿੰਦੇ
ਏਥੇ ਬੇਬੇ ਬੈਰੀਆ ਤੋੜਦੀ.. ਗੋਰੇ ਰੋਅਬ ਦਿਖਾਂਦੇ
ਨੀ ਬੁਢੀਏ, ਨੀ ਸਰਦਾਰਨੀਏ
ਤੂੰ ਕਿਉਂ ਕਨੇਡਾ ਆਈ
ਸਰਦਾਰੀ ਖੂਹ ਵਿੱਚ ਪਾਈ
ਗਰਮੀ ਨੇ ਤੇਰਾ ਮੂੰਹ ਸਾੜਤਾ
ਬਰਫ ਨੇ ਹੱਡਾਂ ਦੀ ਪੀੜ ਜਗਾਈ
ਬਿਮਾਰ ਹੋਈ ਘਰ ਰਹੇਂ ਤੜਫਦੀ
ਕੋਈ ਆਂਢ ਗਵਾਢੋਂ ਤੇਰੀ ਸਾਰ ਲੈਣ ਨਾ ਆਈ
ਚੰਦਰੇ ਦੁੱਖ ਪਰਦੇਸਾਂ ਦੇ
ਬੁੱਢੀ ਪਰਲੋਕ ਸਿਧਾਈ
ਚੰਦਰੇ ਦੁੱਖ ਪਰਦੇਸਾਂ ਦੇ
ਬੁੱਢੀ ਪਰਲੋਕ ਸਿਧਾਈ
ਬੁੱਢੀ ਨੂੰ ਫਿਰ ਬਕਸੇ ਪਾ ਕੇ
ਪੰਜਾਬੇ ਲੈ ਗਏ ਭਾਈ
ਉੱਪਰ ਦਿੱਤਾ ਦੁਸ਼ਾਲਾ ਫਿਰ
ਤੇ ਖੂਬ ਕੁਰਲਾਹਟ ਹੋਈ
ਮਾਪਿਆ ਨੇ ਜੋ ਬੱਚੇ ਪਾਲੇ
ਵਿੱਚ ਕਨੇਡਾ ਦੇ
ਉਹ ਮਾਪਿਆ ਨੂੰ ਰੋਲਣ ਭਾਈ
ਵਿੱਚ ਕਨੇਡਾ ਦੇ
ਉਹ ਮਾਪਿਆ ਨੂੰ ਰੋਲਣ ਭਾਈ
ਵਿੱਚ ਕਨੇਡਾ ਦੇ
ਉਹ ਮਾਪਿਆ ਨੂੰ ਰੋਲਣ ਭਾਈ
ਸੁਣ ਲੈ ਬੇਬੇ ਨੀ
ਸੁਣ ਲੈ ਬਾਪੂ ਵੇ
ਤੂੰ ਕਨੇਡਾ ਨਾ ਆਈ
ਪੰਜਾਬੇ ਹੀ ਭੇਜ ਦਿਉਂ
ਡਾਲਰ ਖਰਚ ਕੇ ਟੌਅਰ ਹੰਢਾਈਂ...
ਵਿੱਚ ਆਪਣੇ ਲੋਕਾ ਦੇ
ਤੁੰ ਸਰਦਾਰ ਸਦਾਈਂ..
ਵਿੱਚ ਆਪਣੇ ਲੋਕਾ ਦੇ
ਤੁੰ ਸਰਦਾਰ ਸਦਾਈਂ..
Sunday, November 2, 2008
Subscribe to:
Post Comments (Atom)
No comments:
Post a Comment