Sunday, November 2, 2008

ਛੱਲਾ


ਕੁਝ ਲਫਜ਼ ਛੱਲੇ ਬਾਰੇ।। ਵਲੋਂ ਗੁਰਦਾਸ ਮਾਨ ਜੀ।।।। ਛੱਲਾ ਸਾਂਦਲ ਬਾਰ ਦੇ ਇੱਕ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ ਹੈ। ਛੱਲਾ!!!!!!!! ਇੱਕ ਮਾਮੂਲੀ ਜਿਹਾ ਗਹਿਣਾ ਪਰ ਮੁਹੱਬਤ ਬਣ ਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ। ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ, ਪਿੱਤਲ ਦਾ ਹੋਵੇ ਯਾਂ ਲੋਹੇ ਦਾ,,,, ਦੇਣ ਵਾਲੇ ਦੀ ਨੀਤ, ਪ੍ਰੀਤ ਤੇ ਉਸਦੀ ਪ੍ਰਤੀਤ ਦੀ ਯਾਦ ਦਿਲਾਂਉਦਾ ਹੈ। ਸੁਣਦੇ ਸਾਂ ਢਾਕੇ ਦੀ ਮਲਮਲ ਬਹੁਤ ਮਾਹੀਨ ਔਰ ਬਾਰੀਕ ਹੋਇਆ ਕਰਦੀ ਸੀ ਤੇ ਉਸਦਾ ਪੂਰੇ ਦਾ ਪੂਰਾ ਥਾਣ ਇੱਕ ਛੱਲੇ ਦੇ ਵਿੱਚ ਦੀ ਨਿਕਲ ਜਾਂਦਾ ਸੀ ਪਰ ਕੁਰਬਾਨ ਜਾਈਏ ਉਸ ਸ਼ਾਇਰ ਦੇ ਜਿਸਨੇਂ ਪੰਜਾਬ ਦੇ ਸਾਰੇ ਸੱਭਿਆਚਾਰ ਨੂੰ, ਪੰਜਾਬੀ ਅਦਬ ਨੂੰ, ਪੰਜਾਬੀ ਮਾਂ-ਬੋਲੀ ਦੀ ਮਿਠਾਸ ਨੂੰ ਇੱਕ ਛੱਲੇ ਵਿੱਚ ਦੀ ਪਰੋਇਆ। ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਉਹਨਾਂ ਸਾਰੇ ਆਸ਼ਕਾ ਦੇ ਨਾਂਅ ਜਿੰਨ੍ਹਾਂ ਨੇ ਛੱਲੇ ਵਿੱਚ ਆਪਣਾ ਦਿਲ ਜਡ਼੍ਹ ਕੇ ਰੱਖਿਆ। ਪਾਕ ਮੁਹੱਬਤ ਦੀ ਨਿਸ਼ਾਨੀ------------ ਛੱਲਾ

No comments: