Sunday, November 2, 2008

WHO WE ARE ??????




ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ,
ਸੀਸ ਤਲੀ ਤੇ ਰੱਖਣਾ ਜਾਣਦੇ ਹਾਂ |
ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ ,
ਆਰੇ ਹੇਠ ਵੀ ਜਿੰਦਗੀ ਮਾਣਦੇ ਹਾਂ |
We are founded and blessed by Guru Gobind Singh, we know how to play with death. We enjoy even the most feared conditions , we enjoy the life under deadly circumstances .

ਦੋਵੇ ਬਾਲ ਅਜੇ ਵੀ ਹਸਦੇ ਨੇ ,
ਪੁੱਛ ਵੇਖਿਓ ਸਰਹੰਦ ਦੀ ਕੰਧ ਕੋਲੋ |
ਦੋਵੇ ਸ਼ੇਰ ਅਜੇ ਵੀ ਜੂਝਦੇ ਨੇ ,
ਪੁੱਛ ਵੇਖਿਓ ਚਮਕੌਰ ਦੀ ਜੰਗ ਕੋਲੋ |
Both younger sons of Guru Gobind Singh , are still smiling , go and inquire from the wall of Sarhand , where they were buried . Both elder sons are still fighting bravely , Go and inquire from the War of Chamkaur .

ਮੀਰ ਮਨੂ ਨੇ ਵਾਢੀਆਂ ਲੱਖ ਪਾਈਆਂ ,
ਅਸੀਂ ਫਿਰ ਵੀ ਖਿੜੇ ਗੁਲਜ਼ਾਰ ਵਾਂਗੂ |
ਵੱਢੇ ਸਿਰਾਂ ਦੇ ਸੀ ਜਦੋਂ ਮੁੱਲ ਪੈਂਦੇ ,
ਹੋਏ ਹੌਂਸਲੇ ਸਾਡੇ ਅੰਗਿਆਰ ਵਾਂਗੂ |
When Nwaab Meer mannu had started assassination of sikhs as if he were cutting the grass, even then we smiled like flowers. When there were cash rewards and prizes announced to cut our head, even then our confidence augmented like fire.

ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ,
ਮਾਂਵਾ ਡੱਕਰੇ ਝੋਲੀ ਪਵਾਊਂਦੀਆਂ ਨੇ |
ਉੱਚਾ ਸੁੱਟ ਕੇ ਬੋਚਦੇ ਨੇਜਿਆਂ ਤੇ ,
ਰਤਾ ਫਿਰ ਵੀ ਨਹੀ ਘਬਰਾਉਂਦੀਆਂ ਨੇ |
Children were being cut into pieces in front of the eyes of their mothers. And mothers were getting the pieces in their laps . Cruels used to throw the child in the air and then catch it on the sharp pointed spear. And all this happening in front of that brave sikh mothers who done this sacrifice but never deviated form the path of sikhism and never surrendered to that cruels .

ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ,
ਪੁੱਛ ਵੇਖਿਓ ਮੁਗਲ ਦਰਬਾਰ ਕੋਲੋ |
ਜੇਕਰ ਫਿਰ ਵੀ ਕਿਸੇ ਨੂੰ ਸ਼ਕ ਹੋਵੇ ,
ਪੁੱਛ ਵੇਖਿਓ ਡਾਇਰ ਪਰਇਵਾਰ ਕੋਲੋ |
We perfectly know how to take revenge.Go and inquire form Mughal's court. even then if someone has any doubt, Go and inquire from Gen. Dyre's family.

ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ,
ਸਾਨੂੰ ਮਾਣ ਏ ਲਹੂ ਦੇ ਰੰਗ ਉੱਤੇ |
ਅਸੀਂ ਜਾਣਦੇ ਕਿੰਜ ਕੁਰਬਾਣ ਹੋਣਾ ,
ਸੋਹਣੇ ਦੇਸ਼ ਦੀ ਇਕ ਵੀ ਮੰਗ ਉੱਤੇ |
Our history is our witness , We are proud of the blood of sikh martyrs in our history and we know how to sacrifice for our nation, just on the first call.

ਜਦੋਂ ਅੰਬਾਂ ਨੂੰ ਲਗਿੱਆ ਬੂਰ ਹੋਵੇ ,
ਕੋਇਲ ਆਣ ਕੇ ਉਸ ਥਾਂ ਚਿਹਕਦੀ ਹੈ |
ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ,
ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ |
-------------------------------------------------------
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ।
ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ ।
ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ ।
ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ ।
ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ।
ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ ।
ਜਾਲਿਮ ਰੋਜ ਜੰਮਦੇ ਤਾਵੀਂ ਮੁੱਕ ਜਾਦੇਂ ........
ਸਿੰਘ ਰੋਜ ਮਰਦੇ ਤਾਵੀਂ ਮੁਕੱਦੇ ਨਹੀ...........
ਬੜੇਂ ਕੋਮ ਨੇ ਜਖਮ ਖਾਦੇ.........................
ਅਗਲੇ ਭਰੀ ਜਾਦੇਂ ਪਿਛਲੇ ਸੁੱਕਦੇ ਨਹੀ......
ਓ ਜਾਲਿਮ ਗੋਲੀਆਂ ਤੇ ਗਿਣ ਕੇ ਮਾਰਦਾ ਨਹੀ
ਤੇ ਲਾਛਾਂ ਅੱਗੋ ਅਸੀ ਵੀ ਗਿਣ ਕੇ ਚੁੱਕਦੇ ਨਹੀ

ਤਿਸ ਤੇ ਊਪਰਿ ਨਾਹੀ ਕੋਇ ਕਉਣੁ ਡਰੈ ਡਰੁ ਕਿਸਕਾ ਹੋਇ||

No comments: