Sunday, November 2, 2008

ਮੰਗਦਾ ਹਾਂ ਖੈਰ

●●══════════════════════════════════●
════════════(( ਮੰਗਦਾ ਹਾਂ ਖੈਰ ))════════════●
ਜਿੰਨਾਂ ਦਾ ਕਰਕੇ ਪੰਜਾਬੀ ਮੈਂ ਕਹਾਉੰਦਾ,
ਮੰਗਦਾ ਹਾਂ ਖੈਰ ਉਹਨਾਂ ਪੰਜਾਂ ਦਰਿਆਵਾਂ ਦੀ,
ਜਿੱਥੇ-ਜਿੱਥੇ ਬਣੇ ਨੇ ਗੁਰੂ-ਧਾਮ ਦੁਨੀਆ ਵਿੱਚ,
ਮੰਗਦਾ ਹਾਂ ਖੈਰ ਉਹਨਾਂ ਸਾਰੀਆਂ ਹੀ ਥਾਵਾਂ ਦੀ,
ਜੋ ਮੈਨੂੰ ਹਰ ਵੇਲੇ ਗਲਤੀ ਤੋਂ ਰੋਕਦੀਆਂ,
ਮੰਗਦਾ ਹਾਂ ਖੈਰ ਉਹਨਾਂ ਗਾਲਾ ਤੇ ਸਲਾਹਾਂ ਦੀ,
ਘਰਾਂ, ਪਿੰਡਾਂ, ਸ਼ਹਿਰਾਂ ਅਤੇ ਦਿਲਾਂ ਨੂੰ ਜੋ ਜੋੜਦੇ ਨੇ,
ਮੰਗਦਾ ਹਾਂ ਖੈਰ ਉਹਨਾਂ ਸਾਰਿਆਂ ਹੀ ਰਾਹਾਂ ਦੀ,
ਹਰ ਪਸ਼ੂ-ਪੰਛੀ, ਜੀਵ ਜਿਸ ਵਿੱਚੋਂ ਸਾਹ ਲਵੇ,
ਮੰਗਦਾ ਹਾਂ ਖੈਰ ਉਹਨਾਂ ਤਾਜ਼ੀਆਂ ਹਵਾਵਾਂ ਦੀ,
ਹਰ ਵਾਰ ਜਿੰਨਾਂ ਨੇ ਸਹਾਰੇ ਦਿੱਤੇ ਸੱਜਣਾ ਵੇ,
ਮੰਗਦਾ ਹਾਂ ਖੈਰ ਉਹਨਾਂ ਸਾਰੀਆਂ ਹੀ ਬਾਹਵਾਂ ਦੀ |


●══════════════════════════════════●
●════════════(( ਐਨਾ ਉੱਚਾ ਨਾ ਲਿਜਾਵੀਂ ))════════════●

ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਦ ਵਿੱਚ ਰੱਖੀਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ |

●══════════════════════════════════●
●════════════(( ਮੈਂ ))════════════●

ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ,
ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ,
ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ ਫੂਕਾਂ,
ਚਟਨੀ ਖਾ ਕੇ ਕਰਾਂ ਗੁਜ਼ਾਰੇ, ਰਗੜ ਗੰਡੇ ਦੀਆਂ ਭੂਕਾਂ,
ਬੱਸ ਥੋੜੇ ਜੇਹੇ ਯਾਰ ਕਮਾਏ, ਇਜ਼ੱਤ ਨਾਲ ਸਲੂਕਾਂ,
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ |

●══════════════════════════════════●
●════════════(( ਕੌਮੀ ਖੂਨ ))════════════●

ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ,
ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ,
ਜਿਹੜੇ ਬਾਗ ਦਾ ਮਨ ਬੇਈਮਾਨ ਹੋ ਜਾਵੇ,
ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ,
ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜਾਵੇ,
ਉਹ ਬਿੰਦ ਵੀ ਨਹੀਂ ਤੇ ਉਹ ਪਲ ਵੀ ਨਹੀਂ,
ਜਿਹੜੇ ਕੌਮ ਦੇ ਖੂਨ ਵਿੱਚੋਂ ਬੇਗੈਰਤ,
ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ |

●══════════════════════════════════●
●════════════(( ਕੁਝ ਜੋ ਿਦਲ ਦੇ ਨੇੜੇ ))════════════●

ਕੁਲੀਆਂ ਚ ਰਦਿਆਂ ਨੇ ਮਹਿਲਾ ਦੇ ਜੋ ਖੁਆਬ ਦੇਖੇ ,
ਹੌਲੀ-ਹੌਲੀ ਓਹਵੀ ਪੂਰੇ ਹੋ ਗਏ ...
ਖੁਦਾ ਦੀ ਖੁਦਾਈ ਵਿੱਚ ਲੋਕਾਂ ਦੀ
ਲੁਕਾਈ ਵਿੱਚ, ਜਸ਼ਨ ਅਤੇ ਮੇਲਿਆਂ ਚ ਖ਼ੋ ਗਏ ...
ਨਕਲੀ ਜੇ ਹਾਸੇ ਮਿਲੇ ਝੂਠੇ ਜੇ ਦਿਲਾਸੇ ਮਿਲੇ ,
ਪਹਿਲਾ ਵਾਲਾ ਓਹੋ ਸੰਸਾਰ ਨਹੀਂਓ ਮਿਲਿਆ ....
ਸਾਰੇ ਹੀ ਜਹਾਨ ਵਿੱਚ ਮਿੱਤਰ ਬਣਾਏ ,
ਬੜੀਆਂ ਕਮਾਈਆ ਯਾਰੀਆਂ ,
ਕੀ ਕਈਏ ਕਿਨਆਂ ਨੇ ਕਿੰਨੀ-ਕਿੰਨੀ ਵਾਰੀ ,
ਸਾਡੀ ਜੜ ਤੇ ਚਲਾਈਆਂ ਨੇ ਜੋ ਆਰੀਆਂ ...
ਬੜੇ ਇਨਸਾਨ ਮਿਲੇ ਕਈ ਬੇਈਮਾਨ ਮਿਲੇ ,
ਤੇਰੇ ਜਿਨਾ ਉੱਚਾ ਕਿਰਦਾਰ ਨਈਓ ਮਿਲਿਆ ...
ਬੜਾ ਕੁੱਝ ਿਮੱਲ ਿਗਆ ਤੇਰੇ ਜਾਨ ਿਪਛੋ ,
ਪਰ ਤੇਰੇ ਿਜਹਾ ਸਾਨੰੂ ਿਕਤੋ ਿਪਆਰ ਨਹੀਉ ਿਮਲੀਆ ...

No comments: