Sunday, November 2, 2008

ਪੰਜਾਬੀਏ ਜ਼ਬਾਨੇ, ਨੀ ਰਕਾਨੇ ਮੇਰੇ ਦੇਸ਼ ਦੀਏ,...


ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰੱਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |


--------------------------------------------------
ਪਿਆਰੀ-ਭਾਸ਼ਾ "ਪੰਜਾਬੀ" ਦੇ ਸਾਰੇ ਚਹੇਤਿਆਂ ਨੂੰ ਪਿਆਰ ਭਰੀ "ਸਤਿ ਸ਼੍ਰੀ ਅਕਾਲ"
--------------------------------------------------
ਦੁਨੀਆਂ ਵਿਚ

ਜਪਾਨ ਦਾ ਵਾਸੀ ਜਪਾਨੀ ਵਿਚ
ਰੂਸ ਦਾ ਵਾਸੀ ਰਸ਼ੀਅਨ ਵਿਚ
ਫਰਾਂਸ ਦਾ ਵਾਸੀ ਫਰੈਂਚ ਵਿਚ
ਇੰਗਲੈਂਡ ਦਾ ਵਾਸੀ ਅੰਗਰੇਜੀ ਵਿਚ

ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |


>> ਦੱਖਣੀ ਭਾਰਤ ਵਿਚ

ਮਦਰਾਸੀ ਤਮਿਲ ਵਿਚ
ਕੇਰਲ ਦਾ ਵਾਸੀ ਕੇਰਾਲੀ ਵਿਚ
ਆਂਧਰਾ ਪ੍ਰਦੇਸ਼ ਦਾ ਵਾਸੀ ਕੱਨੜ ਵਿਚ

ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |


ਪਰ ਕਈ ਪੰਜਾਬੀਆਂ ਨੂੰ ਪੰਜਾਬੀ ਵਿਚ ਵਿਚਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ ਅਤੇ

ਉਹ ਹੋਰ ਦੂਜੀਆ ਭਾਸ਼ਾਵਾਂ (english, hindi, french ਆਦਿ ) ਵਿਚ ਵਿਚਰ ਕੇ ਇੱਕ ਅਨੋਖਾ ਮਾਣ ਮਹਿਸੂਸ ਕਰਦੇ ਹਨ !!

>>

ਸੋ ਆਓ ਪੰਜਾਬੀਓ ,

ਆਪਾਂ ਸਾਰੇ

ਪੰਜਾਬੀ ਵਿਚ ਬੋਲੀਏ,

ਪੰਜਾਬੀ ਵਿਚ ਪੜ੍ਹੀਏ ,

ਪੰਜਾਬੀ ਵਿਚ ਲਿਖੀਏ,

ਅਤੇ

ਪੰਜਾਬੀ ਵਿਚ ਹੀ 'ਸੋਚੀਏ ' !
==================================
ਕੁਝ ਜਰੂਰੀ ਹਦਾਇਤਾਂ....

੧. ਦੂਜਿਆਂ ਦੇ ਵਿਚਾਰਾਂ ਦੀ ਕਦਰ ਕਰੋ ਅਤੇ ਜੇ ਤੁਹਨੂੰ ਕਿਸੇ ਦੇ ਵਿਚਾਰ ਚੰਗੇ ਲੱਗਣ ਤਾਂ ਇੱਜਤ ਤੇ ਪਿਆਰ ਨਾਲ ਉੰਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰੋ |||

੨. ਲਿਖਣ ਸਮੇਂ ਧਿਆਨ ਰੱਖੋ ਕੇ ਕਿਤੇ ਤੁਸੀ ਆਪਣੀ ਪਿਆਰੀ-ਭਾਸ਼ਾ ਨਾਲ ਦੁਰ-ਵਿਵਹਾਰ ਤੇ ਨਹੀਂ ਕਰ ਰਹੇ |||

੩. ਹਮੇਸ਼ਾ ਮਿਆਰੀ ਤੇ ਸੁੱਚੀ ਸ਼ਬਾਦਾਵਲੀ ਦਾ ਪ੍ਰਯੋਗ ਕਰੋ |||

੪. ਵਹਿਗੁਰੂ ਤੋਂ ਹਮੇਸ਼ਾ ਆਪਣੀ ਪਿਆਰੀ-ਭਾਸ਼ਾ "ਪੰਜਾਬੀ" ਦੀ ਦਿਨ-ਦੁੱਗਣੀ ਤੇ ਰਾਤ-ਚੌਗੁਣੀ ਤਰੱਕੀ ਲਈ ਅਰਦਾਸ ਕਰੋ |||


ਵੱਲੋਂ:-
ਮਾਂ-ਬੋਲੀ "ਪੰਜਾਬੀ" ਦੇ ਪੁੱਤਰ |||

No comments: