Sunday, November 2, 2008

ਪਿੰਡ ਗੁਆਚ ਗਿਆ...


ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ
ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ ।
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।
ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ mundian ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।
================================
."ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ.

No comments: