Sunday, November 2, 2008

ਮਰ-ਜਾਣਾ

"ਸੰਗ ਸ਼ਰਮ ਦੇ ਗਹਿਿਣਆਂ ਦੇ ਨਾਲ
ਜੱਚਦੀ ਕੁੜੀ ਕੁਆਰੀ |

ਗੱਭਰੂ ਪੁੱਤ ਓਹੀ ਚੰਗਾ
ਜਿਹੜਾ ਮਾਪਿਆਂ ਦਾ ਆਗਿਆਕਾਰੀ |

ਘਰ ਦਾ ਦਿਵਾਲਾ ਕੱਢ ਦਿੰਦੀ
ਸ਼ੱਕ ਤੇ ਵਹਿਮ ਦੀ ਬਿਮਾਰੀ |

ਇੱਕੋ ਰਿਸ਼ਤਾ ਮਾਂ ਦਾ ਜੱਗ ਤੇ
ਰੱਬ ਦੇ ਵਾਂਗ ਸਤਿਕਾਰੀ |

ਇੱਕੋ ਲਾ ਕੇ ਕਿਤੀ ਗੱਲ ਘੁਮਾਵੇ
ਕੋਟ-ਕਚਿਹਰੀ ਸਾਰੀ |

ਇੱਕੋ ਬਣਦੀ ਸਰਕਾਰ ਹਰ ਪਾਸੇ
ਜਿਹੜੀ ਬਣਾਓੁਂਦੀ ਬਹੁਮਤ ਭਾਰੀ |

ਇੱਕੋ ਗਵੱਈਆ ਜਿਓੂਂਦਾ ਜਿਹੜਾ
ਆਪਣੇ-ਆਪ ਨੂੰ "ਮਰ-ਜਾਣਾ" ਕਹੇ ਵਾਰੀ-੨ |" ਕਹੇ ਵਾਰੀ-੨ |

No comments: