Sunday, November 2, 2008

ਇਹ ਮੇਰੀ ਮਾਂ ਬੋਲੀ ਪੰਜਾਬੀ ਏ।


ਜਿੰਨੂ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ,
ਜਿੰਨੂ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ,
ਜਿਸ ਚ' ਨਾਨਕ ਸਿੰਘ ਨੇ ਲਿਖਿਆ ਸੰਸਾਰ ਏ,
ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ,
ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ,
ਜਿਸ ਚ' ਚਾਤਿ੍ਕ ਦੀ ਕਵਿਤਾ ਖਿਲੀ,
ਜਿਸ ਦਾ ਅੱਜ ਵੀ ਟੋਹਰ ਨਵਾਬੀ ਏ,
ਇਹ ਮੇਰੀ ਮਾਂ ਬੋਲੀ ਪੰਜਾਬੀ ਏ।
=========================
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |

ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |

ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |

ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |

ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |

ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |

ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ |

■─═─═─■ﻶﻍჱﻶﻍ■─═─═─■ﻶﻍჱﻶﻍ■─═─═─■ﻶﻍჱﻶﻍ■─═─═─■

No comments: