Sunday, November 2, 2008
ਪੰਜਾਬੀ ਲੋਕ ਗ਼ੀਤ ਤੇ ਲੋਕ ਬੋਲੀਆਂ
1)ਪਿਪਲ਼ਾਂ ਦੀਆਂ ਜਿੱਥੇ ਅੱਲੜ ਛਾਂਵਾਂ,ਪੀਘਾਂ ਦੇ ਅਰਸ਼ੀ ਝਲਕਾਰੇ,
ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ,
ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . .
2)ਜੰਗਲ ਦੇ ਵਿੱਚ ਜੰਮੀ ਜਾਈ ਚੰਦਰੇ ਪਵਾਧ ਵਿਆਹੀ,
ਹੱਥ ਵਿੱਚ ਖੁਰਪਾ ਮੋਢੇ ਚਾਦਰ ਮੱਕੀ ਗੁੱਦਣ ਲਾਈ,
ਗੁੱਦ ਦੀ ਗੁੱਦ ਦੀ ਦੇ ਪੈਗਏ ਛਾਲੇ ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ ਛੇਵਾਂ ਮਰੇ ਜਵਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ. . . .
3)ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀ ਆਗਏ ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ. . . .
4)thadiyan baaj na pippal sohnde....
phullan vaah palayian...
saggi phull siran te sohnde...
peri jhanjran paayian...
subedarniyan banke melna aayian...subearniya.........
5)ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ
ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੋਰ ਦੀ............
#ਫੀਤਾ-ਫੀਤਾ-ਫੀਤਾ
ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ....
ਵੇ ਤੇਰੇ ਘਰ ਨਈਉ ਵੱਸਣਾ.............
#ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,
ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ...
ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ
ਸਈਉ ਨੀ ਮੈਨੂੰ ਰੱਖਣਾ ਪਿਆ.......
#ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ....
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ....
#sun ni kudiye machli valiye
naa kr jhgde jhere
chadi jawani looki naa rehndi
khaa pi ke dudh pede
nanakeyaa da mel dekh ke
munde maarde gede
ni nach le shaam kure
dede shonk de gede
ni nach le shaam kure
dede shonk de gede ...
Subscribe to:
Post Comments (Atom)
No comments:
Post a Comment