Sunday, November 2, 2008

ਸਤਿ ਸ਼ੀ੍ ਅਕਾਲ


ਜਿਹਨਾਂ ਵਿੱਚ ਸੌਣ ਨਿੱਤ ਸੜਕਾਂ ਤੇ ਰਹਿਣ ਵਾਲੇ,,
ਸਤਿ ਸ਼ੀ੍ ਅਕਾਲ ਉਹਨਾਂ ਕੁਲੀਆਂ ਤੇ ਢਾਰਿਆਂ ਨੂੰ..

ਜਿਹਨਾਂ ਨੂੰ ਨਾ ਮਿਲਦੀ ਦਵਾਈ ਜੇ ਬਿਮਾਰ ਹੋਣ,,
ਸਤਿ ਸ਼ੀ੍ ਅਕਾਲ ਉਹਨਾਂ ਦੁੱਖਾਂ ਦਿਆਂ ਮਾਰਿਆਂ ਨੂੰ..

ਰੋਟੀ ਦੇ ਲਈ ਝਿੜਕਾਂ ਜੋ ਖਾਂਦੇ ਰਹਿਣ ਹਰ ਵੇਲੇ,,
ਸਤਿ ਸ਼ੀ੍ ਅਕਾਲ ਉਹਨਾਂ ਦਰੋਂ ਦੁਰਕਾਰਿਆਂ ਨੂੰ..

ਅਜੇ ਤਾਈਂ ਜਿਹਨਾਂ ਟਿਕਾਣਾ ਕੋਈ ਲੱਭਿਆ ਨਾ,,
ਸਤਿ ਸ਼ੀ੍ ਅਕਾਲ ਪਸ਼ੂ, ਪੰਛੀਆਂ ਵਿਚਾਰਿਆਂ ਨੂੰ..

ਯਾਦਾਂ ਵਾਲੇ ਸੱਪ ਡੰਗ ਮਾਰਦੇ ਨੇ ਹਰ ਵੇਲੇ,,
ਸਤਿ ਸ਼ੀ੍ ਅਕਾਲ ਬਾਜ਼ੀ ਇਸ਼ਕੇ ਦੀ ਹਾਰਿਆਂ ਨੂੰ..

ਲੱਭਦੇ ਹੋਏ ਰੱਬ ਨੂੰ ਜੋ ਖੁਦ ਨੂੰ ਗਵਾ ਬੇਠੈ,,
ਸਤਿ ਸ਼ੀ੍ ਅਕਾਲ ਉਹਨਾਂ ਰੱਬ ਦੇ ਪਿਆਰਿਆਂ ਨੂੰ..ote>

No comments: