Sunday, November 2, 2008
Gurdas Maan - LIVING LEGEND
ਮਰਜਾਣਾ ਜਿਹਾ ਕਹਿ ਕੇ ਦਿਲ ਨੂੰ ਹੋਲ ਜਿਹਾ ਪਾ ਦਿਨੈਂ,
ਸੂਝਵਾਨ ਜੇ ਸੱਜਣਾ ਨੁੰ ਸੋਚਾਂ ਵਿੱਚ ਪਾ ਦਿਨੈਂ,
ਬੇਸ਼ਕ ਮੋਤ ਨਾਲ ਰਿਸ਼ਤਾ ਬਣਿਆ ਅੱਖ ਮਿਚੋਲੀ ਦਾ,
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਦਾਸ ਗੁਰਾਂ ਦਾ ਗੁਰਦਾਸ ਗੁਰਾਂ ਦਾ,
ਦਾਸ ਗੁਰਾਂ ਦਾ ਬਣਿਆ ਤਾਂ ਹੀ ਮਿਹਰ ਏ ਬਾਬਿਆਂ ਦੀ
ਗੀਤ ਤੇਰੇ ਨੂੰ ਲੋੜ ਨੀ ਬਹੁਤੀ ਸ਼ੋਰ ਸ਼ਰਾਬਿਆਂ ਦੀ
ਗੁਰਦਾਸ ਗੁਣਾ ਦੀ ਗੁਥਲੀ ਗੁਝਾ ਭੇਦ ਨੀ ਖੋਲੀਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਗਿਦੜਬਾਹਾ ਹਾਏ ਓਏ ਗਿਦੜਬਾਹਾ
ਗਿਦੜਬਾਹਾ ਬੰਬੇ ਘੁੰਮ ਲਈ ਦੁਨੀਆ ਸਾਰੀ ਏ,
ਕੁੜੀਏ ਕਿਸਮਤ ਪੁੜੀਏ ਕੈਸੀ ਚੋਟ ਕਰਾਰੀ ਏ,
ਬਾਬੇ ਭੰਗੜਾ ਪਾ ਕੇ ਮਾਣ ਵਧਾ ਗਏ ਢੋਲੀ ਦਾ,
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀਦਾ,
ਜੇਹੜੇ ਦੇਸ ਦਾ ਖਾਇਏ ਓਸਦਾ ਬੁਰਾ ਨੀ ਮੰਗੀਦਾ
ਆਪਣਾ ਹੋਵੇ ਵੀਰਿਆ ਆਪਣਾ ਹੋਵੇ
ਆਪਣ ਹੋਵੇ ਪੰਜਾਬ ਤੇ ਜਾਂ ਗਲ ਪਿੰਡ ਦੀਆਂ ਗਲੀਆਂ ਦੀ,
ਲੋਕਾਂ ਦੀ ਗਲ ਕੀਤੀ ਨਾ ਕੇ ਬਾਹੁਬਲੀਆਂ ਦੀ,
ਓ ਸੱਚ ਦੇ ਪਹਿਰੇਦਾਰਾ ਮੈਥੋਂ ਘੱਟ ਨੀ ਤੋਲੀਦਾ,
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜਿਓਣ ਜੋਗਿਆ ਜਾਏ ਓਏ ਜਿਓਣ ਜੋਗੇਆ,
ਜਿਓਣ ਜੋਗਿਆ ਨਾ ਕਰ ਗੱਲਾਂ ਮਰਣ ਮਰਾਓਣ ਦੀਆਂ,
ਦੁਸ਼ਮਣ ਘੜਣ ਸਕੀਮਾਂ ਮਾਂ ਬੋਲੀ ਦਫ਼ਨਾਉਣ ਦੀਆਂ,
ਦੇਖੀਂ ਮਾਣ ਨਾ ਤੋੜੀਂ ਗਿੱਲ ਦੀ ਅੱਡੀ ਝੋਲ਼ੀ ਦਾ,
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
Subscribe to:
Post Comments (Atom)
No comments:
Post a Comment